Avsnitt
-
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
-
Saknas det avsnitt?
-
ਭਾਰਤ ਵਿੱਚ 1 ਜੁਲਾਈ ਤੋਂ ਤਿੰਨ ਨਵੇਂ ਅਪਾਰਧਕ ਕਾਨੂੰਨ ਲਾਗੂ ਹੋ ਗਏ ਹਨ। ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) 2023, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐੱਨਐੱਸਐੱਸ) 2023 ਅਤੇ ਭਾਰਤੀ ਸਾਕਸ਼ਯ ਅਧੀਨਿਯਮ (ਬੀਐੱਸਏ) 2023 ਦੇ ਸਿਰਲੇਖ ਵਾਲੇ ਇਹ 3 ਕਾਨੂੰਨ ਅਮਲ ਵਿੱਚ ਆਉਣ ਨਾਲ ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਬਦਲਾਅ ਆਉਣਗੇ। ਇਨ੍ਹਾਂ ਨਵੇਂ ਕਾਨੂੰਨਾਂ ਨੇ ਬਰਤਾਨਵੀ ਕਾਲ ਦੇ ਕਾਨੂੰਨਾਂ ਭਾਰਤੀ ਦੰਡ ਸੰਹਿਤਾ (ਆਈਪੀਸੀ), ਦੰਡ ਪ੍ਰੀਕਿਰਿਆ ਸੰਹਿਤਾ (ਸੀਆਰਪੀਸੀ) ਅਤੇ ਭਾਰਤ ਸਾਕਸ਼ਯ ਅਧੀਨਿਯਮ ਦੀ ਜਗ੍ਹਾ ਲਈ ਹੈ।1 ਜੁਲਾਈ ਤੋਂ ਸਾਰੀਆਂ ਨਵੀਆਂ ਐੱਫਆਈਆਰਜ਼ ਬੀਐੱਨਐੱਸ ਤਹਿਤ ਦਰਜ ਕੀਤੀਆਂ ਜਾਣਗੀਆਂ।ਹਾਲਾਂਕਿ, ਜਿਹੜੇ ਮਾਮਲੇ ਇਹ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਦਰਜ ਕੀਤੇ ਗਏ ਹਨ ਉਨ੍ਹਾਂ ਦੇ ਅੰਤਿਮ ਨਿਬੇੜੇ ਪੁਰਾਣੇ ਕਾਨੂੰਨਾਂ ਤਹਿਤ ਹੀ ਹੋਣਗੇ।ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ....
-
ਆਸਟ੍ਰੇਲੀਆ ਵਿੱਚ ਵੱਸਦੇ ਭਾਰਤੀ ਟੀਮ ਦੇ ਹਜ਼ਾਰਾਂ ਸਮਰਥਕਾਂ ਨੇ ਸ਼ਨੀਵਾਰ ਅੱਧੀ ਰਾਤ ਤੋਂ ਐਤਵਾਰ ਮੂੰਹਨੇਰੇ ਤੱਕ ਟੀ-20 ਵਿਸ਼ਵ ਕੱਪ ਫਾਈਨਲ ਮੈਚ ਦਾ ਆਨੰਦ ਲਿਆ। ਜ਼ਿਕਰਯੋਗ ਹੈ ਕਿ ਆਸਟਰੇਲੀਆ ਵਿੱਚ ਭਾਰਤੀ ਪ੍ਰਵਾਸੀ 'ਟੀਮ ਇੰਡੀਆ' ਦਾ ਜੋਸ਼ ਨਾਲ ਸਮਰਥਨ ਕਰਦੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਇਹੋ ਜਿਹੇ ਇਕ ਪ੍ਰਸ਼ੰਸਕ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਤੇ ਨਾਲ ਹੀ ਇੱਥੇ ਜੰਮੀ ਪਲੀ ਅਗਲੀ ਪੀੜੀ ਨਾਲ ਕ੍ਰਿਕੇਟ ਰਾਹੀਂ ਜੁੜਦੇ ਮਜ਼ਬੂਤ ਰਿਸ਼ਤੇ ਤੇ ਵੀ ਚਾਨਣਾ ਪਾਇਆ।
-
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
-
ਆਸਟ੍ਰੇਲੀਆ ਸਰਕਾਰ ਵਲੋਂ ਮਾਈਗ੍ਰੇਸ਼ਨ ਪ੍ਰਣਾਲੀ ਵਿੱਚ ਐਲਾਨੀਆਂ ਵੱਡੀਆਂ ਤਬਦੀਲੀਆਂ 1 ਜੁਲਾਈ ਤੋਂ ਲਾਗੂ ਹੋ ਗਈਆਂ ਹਨ। ਸਰਕਾਰ ਨੇ ਅੰਤਰਾਸ਼ਟਰੀ ਸਟੂਡੈਂਟ ਵੀਜ਼ਾ ਫੀਸ ਵਿੱਚ ਦੋ ਗੁਣਾਂ ਤੋਂ ਵੀ ਜ਼ਿਆਦਾ ਵਾਧਾ ਕਰਦਿਆਂ ਇਹ ਫੀਸ 710 ਡਾਲਰ ਤੋਂ ਵਧਾ ਕੇ 1600 ਡਾਲਰ ਕਰ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਫੀਸ ਵਿਚਲਾ ਵਾਧਾ ਸਿੱਖਿਆ ਅਤੇ ਪ੍ਰਵਾਸ ਵਿੱਚ ਕਈ ਮਹੱਤਵਪੂਰਨ ਪਹਿਲਕਦਮੀਆਂ ਨੂੰ ਫੰਡ ਦੇਣ ਵਿੱਚ ਵੀ ਮਦਦ ਕਰੇਗਾ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ....
-
ਸਮੁੱਚੇ ਯੂਰਪ ਵਿੱਚ ਅੱਜ ਕੱਲ੍ਹ ਫੁੱਟਬਾਲ ਦੇ ਮਹਾਂਕੁੰਭ ‘ਯੂਰੋ 2024’ ਦਾ ਖੁਮਾਰ ਛਾਇਆ ਹੈ। ਜਰਮਨੀ ਵਿਖੇ 14 ਜੂਨ ਤੋਂ 14 ਜੁਲਾਈ ਤੱਕ ਚੱਲ ਰਹੇ ਇਸ ਯੂਰੋ ਕੱਪ ਦੌਰਾਨ ਜਿੱਥੇ ਚੋਟੀ ਦੀਆਂ ਫੁੱਟਬਾਲ ਟੀਮਾਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ, ਉੱਥੇ ਹੀ ਪੰਜਾਬੀ ਮੂਲ ਦੇ 2 ਜਰਮਨ ਭਰਾ ਵੀ ਸੁਰਖੀਆਂ ਵਿੱਚ ਹਨ। ਦਰਅਸਲ ਲਵਲੀ ਅਤੇ ਮੌਂਟੀ ਨਾਮ ਦੇ ਇਨ੍ਹਾਂ ਦੋ ਭਰਾਵਾਂ ਵਲੋਂ ਪੰਜਾਬੀ ਧੁਨਾਂ ਅਤੇ ਪੰਜਾਬੀ ਸੰਗੀਤ ਦੇ ਸੁਮੇਲ ਨਾਲ ਜਰਮਨ ਭਾਸ਼ਾ ਵਿੱਚ ਯੂਰੋ ਕੱਪ ਨੂੰ ਸਮਰਪਿਤ ਇੱਕ ਗੀਤ ਰਿਲੀਜ਼ ਕੀਤਾ ਗਿਆ ਹੈ। ਐਸ ਬੀ ਐਸ ਨਾਲ ਗੱਲਬਾਤ ਕਰਦਿਆਂ ਲਵਲੀ ਅਤੇ ਮੌਂਟੀ ਨੇ ਦੱਸਿਆ ਕਿ ਜਰਮਨੀ ਦੀ ਫੁੱਟਬਾਲ ਟੀਮ ਨੂੰ ਹੱਲਾਸ਼ੇਰੀ ਦਿੰਦੇ ਇਸ ਗੀਤ ਨੂੰ ਸਥਾਨਕ ਲੋਕਾਂ ਵਲੋਂ ਖੂਬ ਸਲਾਹਿਆ ਜਾ ਰਿਹਾ ਹੈ।
-
ਲਹਿੰਦੇ ਪੰਜਾਬ ਦੇ ਸ਼ਾਇਰ ਜ਼ਫ਼ਰ ਆਵਾਨ, ਸ਼ਾਇਰੀ ਦੀ ਦੁਨੀਆ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਉਨ੍ਹਾਂ ਵਲੋਂ ਹੁਣ ਤੱਕ ਪੰਜਾਬੀ ਅਤੇ ਉਰਦੂ ਜ਼ੁਬਾਨਾਂ ਰਾਹੀਂ ਸ਼ਾਇਰੀ ਦੀਆਂ ਕਰੀਬ ਇੱਕ ਦਰਜਨ ਕਿਤਾਬਾਂ ਛਪ ਚੁੱਕੀਆਂ ਹਨ। ਜ਼ਫ਼ਰ ਆਵਾਨ ਦੀ ਨਵੀਂ ਕਿਤਾਬ ‘ਲਲਕਰ’ ਵਿੱਚ ਪਾਠਕਾਂ ਨੂੰ ਵੰਨ-ਸੁਵੰਨੇ ਖਿਆਲ, ਜ਼ਿੰਦਗੀ ਦੇ ਤਜ਼ਰਬੇ ਨਾ ਸਿਰਫ ਪੜ੍ਹਨ ਨੂੰ ਮਿਲਣਗੇ ਬਲਕਿ ਉਨ੍ਹਾਂ ਦਾ ਅਹਿਸਾਸ ਵੀ ਹੋਵੇਗਾ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ
-
ਤੁਸੀਂ ਇਹ ਕਿਵੇਂ ਯਕੀਨੀ ਬਣਾ ਸਕਦੇ ਹੋ ਕਿ ਤੁਹਾਡੇ ਬੱਚੇ ਔਨਲਾਈਨ ਸੁਰੱਖਿਅਤ ਹਨ, ਤੁਹਾਡੇ ਬੱਚੇ ਨੂੰ ਕਿਹੜੀ ਉਮਰ ਵਿੱਚ ਡਿਜਿਟਲ ਸੁਰੱਖਿਆ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ, ਕਿਵੇਂ ਅਸੀਂ ਆਪਣੇ ਬੱਚਿਆਂ ਦੇ ਬਦਲਦੇ ਸੁਭਾਅ ਦੀ ਪਛਾਣ ਕਰੀਏ, ਅਤੇ ਜੇਕਰ ਉਨ੍ਹਾਂ ਨੇ ਕੁੱਝ ਗਲਤ ਕੀਤਾ ਹੈ ਤਾਂ ਉਸ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ? ਜ਼ਿਕਰਯੋਗ ਹੈ ਕਿ ਆਸਟ੍ਰੇਲੀਅਨ ਅਦਾਰੇ ACCCE ਨੇ ਪੰਜਾਬੀ ਵਿੱਚ ਬਾਲ ਸੁਰੱਖਿਆ ਸਬੰਧੀ ਨਵੇਂ ਸਿੱਖਿਆ ਸਰੋਤ ਵੀ ਜਾਰੀ ਕੀਤੇ ਹਨ। ਵਧੇਰੇ ਜਾਣਕਾਰੀ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਵਿਸਥਾਰਿਤ ਪੜਚੋਲ...
-
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ
-
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਹਾਲ ਵਿੱਚ ਹੀ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਕਿਵੇਂ ਉਸ ਨੂੰ 8 ਸਾਲ ਦੀ ਉਮਰ ਵਿੱਚ ਨਾਲ ਪੜਦੀ ਇੱਕ ਕੁੜੀ ਨਾਲ ਪਿਆਰ ਹੋ ਗਿਆ ਸੀ। ਕਲਾਕਾਰਾਂ ਅਤੇ ਅਦਾਕਾਰੀ ਦੀ ਦੁਨੀਆ ਨਾਲ ਜੁੜੀਆਂ ਅਜਿਹੀਆਂ ਹੋਰ ਫਿਲਮੀ ਖਬਰਾਂ ਬਾਰੇ ਜਾਨਣ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....
-
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
-
21 ਸਾਲ ਨਿਊਜ਼ੀਲੈਂਡ ਵਿੱਚ ਬਿਤਾਉਣ ਮਗਰੋਂ ਪ੍ਰਵਾਸ ਕਰ ਕੇ ਆਸਟ੍ਰੇਲੀਆ ਆਏ ਪੰਜਾਬੀ ਮੂਲ ਦੇ ਨਿੰਮੀ ਬੇਦੀ ਇਕ ਬਹੁ-ਪੱਖੀ ਸ਼ਖਸੀਅਤ ਹਨ। ਇੱਕ ਅਧਿਆਪਕ, ਕਮਿਊਨਿਟੀ ਐਡਵਾਈਜ਼ਰ ਅਤੇ ਟੈਲੀਵਿਜ਼ਨ ਕਲਾਕਾਰ ਦੇ ਨਾਲ-ਨਾਲ ਹੋਰ ਕਈ ਖੇਤਰਾਂ ਵਿੱਚ ਮੁਹਾਰਤ ਰੱਖਣ ਵਾਲੇ ਨਿੰਮੀ ਬੇਦੀ ਨੇ ਹਾਲ ਹੀ ਵਿੱਚ ਐਸ ਬੀ ਐਸ ਦੇ ਵਿਸ਼ੇਸ਼ ਪ੍ਰੋਗਰਾਮ ‘ਬਰਿੰਗ ਏ ਪਲੇਟ’ ਵਿੱਚ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਕੀਤੀ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਜਿੱਥੇ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕੀਤੇ ਹਨ, ਉੱਥੇ ਨਾਲ ਹੀ ਭਾਈਚਾਰੇ ਦੇ ਉਮਰਦਰਾਜ ਲੋਕਾਂ ਤੇ ਨੌਜਵਾਨ ਪੀੜੀ ਨੂੰ ਖਾਸ ਸੁਨੇਹੇ ਵੀ ਦਿੱਤੇ ਹਨ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਇੰਟਰਵਿਊ..
-
ਸਾਲ 2023-24 ਦੇ ਟੈਕਸ ਰਿਟਰਨ ਦਾ ਸਮਾਂ ਹੋ ਚੁੱਕਾ ਹੈ ਅਤੇ ਇਸ ਵਾਰ ਏ.ਟੀ.ਓ ਵੱਲੋਂ ਕੋਈ ਖਾਸ ਬਦਲਾਵਾਂ ਦੀ ਘੋਸ਼ਣਾ ਨਹੀਂ ਕੀਤੀ ਗਈ। ਮੈਲਬੌਰਨ ਤੋਂ ਪੇਸ਼ੇਵਰ ਅਕਾਊਂਟੈਂਟ ਗੁਰਵੀਨ ਕੌਰ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਕੁੱਝ ਛੋਟੇ-ਛੋਟੇ ਖਰਚਿਆਂ ਨੂੰ ਲੋਕ ਕਲੇਮ ਕਰਨਾ ਭੁੱਲ ਜਾਂਦੇ ਹਨ ਜੋ ਕਿ ਵਧੀਆ ਟੈਕਸ ਰਿਟਰਨ ਹਾਸਲ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ।
-
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ
-
ਭਾਈਚਾਰਕ ਕਾਰਜਾਂ ਵਿੱਚ ਮੋਢੀ ਹੋਕੇ ਕੰਮ ਕਰਨ ਵਾਲੇ ਸਿਡਨੀ ਨਿਵਾਸੀ ਅਮਰਿੰਦਰ ਬਾਜਵਾ ਹੁਣ ਆਸਟ੍ਰੇਲੀਅਨ ਡਿਫੈਂਸ ਫੋਰਸ ਲਈ ਧਾਰਮਿਕ ਮਾਮਲਿਆਂ ਲਈ ਗਠਿਤ ਕਮੇਟੀ ਵਿੱਚ ਇੱਕ ਸਿੱਖ ਸਲਾਹਕਾਰ ਵਜੋਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਦੇ ਇਸ ਸੇਵਾ ਕਾਰਜ ਨਾਲ ਪੰਜਾਬੀ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਧਾਰਮਿਕ ਅਤੇ ਸਭਿਆਚਾਰਕ ਮਸਲਿਆਂ ਨੂੰ ਸੁਲਝਾਉਣ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਲਾਭ ਮਿਲ ਸਕੇਗਾ? ਇਸ ਗੱਲਬਾਤ ਰਾਹੀਂ ਜਾਣੋ।
-
ਸਿਡਨੀ ਦੀ ਜਸਨੂਰ ਕੌਰ ਨੇ ਨਿਊ ਸਾਊਥ ਵੇਲਜ਼ ਦੀ ਆਰਟ ਗੈਲਰੀ ਵੱਲੋਂ ਉਲੀਕੇ 'ਯੰਗ ਆਰਚੀ ਕੰਪੀਟੀਸ਼ਨ' ਵਿੱਚ ਆਪਣੇ ਪਿਤਾ ਦੀ ਤਸਵੀਰ ਬਣਾ ਕੇ ਪੇਸ਼ ਕੀਤੀ ਜਿਸ ਵਿੱਚ ਉਸ ਨੇ ਉਨ੍ਹਾਂ ਨਾਲ ਰਹਿ ਕੇ ਮਿਲਦੇ ਸਕੂਨ ਅਤੇ ਪਿਆਰ ਭਰੇ ਜਜ਼ਬਾਤਾਂ ਨੂੰ ਰੰਗਾਂ ਜ਼ਰੀਏ ਕੈਨਵਸ 'ਤੇ ਬਿਆਨ ਕੀਤਾ ਹੈ। ਮੁਕਾਬਲੇ ਦੇ 4000 ਚਿੱਤਰਾਂ ਵਿੱਚੋਂ ਇਹ ਪੇਟਿੰਗ 70 ਫਾਈਨਲਿਸਟਾਂ ਵਿੱਚ ਚੁਣੀ ਗਈ ਹੈ। ਜਸਨੂਰ ਦਾ ਚਿੱਤਰਕਾਰੀ ਪ੍ਰਤੀ ਰੁਝਾਨ ਅਤੇ ਇਸ ਪੇਂਟਿੰਗ ਪਿੱਛੇ ਉਸਦੀ ਨਿੱਜੀ ਕਹਾਣੀ ਜਾਨਣ ਲਈ ਸੁਣੋ ਇਹ ਗੱਲਬਾਤ।
-
ਫੈਡਰਲ ਸਰਕਾਰ ਨੇ ਮਹਿਲਾ ਏਸ਼ੀਅਨ ਕੱਪ ਦੀ ਮੇਜ਼ਬਾਨੀ ਲਈ ਆਸਟਰੇਲੀਆ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਫੁੱਟਬਾਲ ਆਸਟ੍ਰੇਲੀਆ ਨੇ ਸਰਕਾਰ ਵਲੋਂ 15 ਮਿਲੀਅਨ ਡਾਲਰ ਦੇ ਨਿਵੇਸ਼ ਪੈਕੇਜ ਦਾ ਸੁਆਗਤ ਕੀਤਾ ਹੈ, ਜਿਸਦਾ ਟੀਚਾ ਪਿਛਲੇ ਸਾਲ ਦੇ ਵਿਸ਼ਵ ਕੱਪ ਦੀ ਸਫਲਤਾ ਨੂੰ ਅੱਗੇ ਵਧਾਉਣਾ ਹੈ।ਕਾਬਿਲੇਗੌਰ ਹੈ ਕਿ ਏਐਫਸੀ ਮਹਿਲਾ ਏਸ਼ੀਅਨ ਕੱਪ ਦੁਨੀਆ ਦੇ ਸਭ ਤੋਂ ਪੁਰਾਣੇ ਅੰਤਰਰਾਸ਼ਟਰੀ ਮਹਿਲਾ ਮੁਕਾਬਲਿਆਂ ਵਿੱਚੋਂ ਇੱਕ ਹੈ। ਸਾਲ 2026 ਵਿੱਚ ਇਸ ਕੱਪ ਦੀ 50ਵੀਂ ਵਰ੍ਹੇਗੰਢ ਮਨਾਈ ਜਾਵੇਗੀ ਅਤੇ ਇਸ ਦੇ ਲਈ ਆਸਟ੍ਰੇਲੀਆ ਵਿੱਚ 12 ਦੇਸ਼ ਇਕੱਠੇ ਹੋਣਗੇ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...
- Visa fler